• info@gurudwarapaontasahib.in
  • 198/19 ward number 11, Devinagar, Paonta Sahib, Himachal Pradesh
 
 

History

 
 

| Darbar Sri Paonta Sahib

Darbar Sri Paonta Sahib

Des Chal Ham Te Punn Bhayi. Shehar Paonta Ki Sudh Lyi.

The Nahan state (Territory of the Raja Medani Prakash) was forcibly taken by Raja Fateh Shah of Téhri Garhwal, the territory of the Raja Medani Prakash. Raja Medani Prakash of Nahan prayed to his Raj Guru Kalpi Rishi for his help and assistance.

The sage told the king that the tenth Guru, Guru Gobind Singh Ji, was sitting on the throne of Guru Nanak Devi Ji Maharaj at Sri Anandpur Sahib. Go to them and request that they will help you. I will also do darshan of Guru Ji in the last days of my life. Raja Medani Prakash obeyed the sage's request and sent his Wazir to Guru Ji at Sri Anandpur Sahib. Accepting the request, Guru Gobind Singh Ji Maharaj arrived in Nahan State along with his family and a group of 500 Sikhs and laid the foundation stone of Sri Paonta Sahib in 1685 (Maghar Sangrand) at the request of Raja Medani Prakash.

Pav Tikyo Satgur ko, Anandpur te aaye.
Nam Dhareyo is Paonta, Sb Desan Pragtaye.

Here Guru Gobind Ji Maharaj composed most of the part of Dasam Granth during his stay at Paonta Sahib (For example Sri Jaap Sahib, Akal Ustat, Chandi Di War and many parts of Bachittar Natak. The pens that Guru Sahib used while composing Bani are still present in the Darbar Sri Paonta Sahib.

The task of translating ancient literature and translating other knowledgeable writings into simple language was also entrusted to the writers. From here, Guru Gobind Singh sent five Sikhs to Banaras (Kashi) to pursue higher studies in Sanskrit, so that they could acquire education and come from Banaras to make Sikhs proficient in education (now called Nirmale Singh). Sri Guru Gobind Singh Ji also planned all future works at this place (Sri Paonta Sahib). Such as the creation of the Khalsa Panth etc. Sahibzada Baba Ajit Singh Ji was born in this holy place in the house of Guru Gobind Singh Ji Maharaj and Mata Sundari Ji.

॥ਦੇਸ ਚਾਲ ਹਮ ਤੇ ਪੁਨਿ ਭਈ॥ਸਹਰ ਪਾਵਟਾ ਕੀ ਸੁਧਿ ਲਈ॥

ਉਸ ਸਮੇਂ ਨਾਹਨ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਰਾਜ ਦਾ ਕੁੱਝ ਇਲਾਕਾ ਟੀਹਰੀ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਨੇ ਧੱਕੇ ਨਾਲ ਦੱਬ ਲਿਆ ਸੀ। ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਅਰਦਾਸ ਅਤੇ ਮਦਦ ਲਈ ਬੇਨਤੀ ਕੀਤੀ। ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਗੱਦੀ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਉਨ੍ਹਾਂ ਕੋਲ ਜਾ ਕੇ ਬੇਨਤੀ ਕਰੋ ਉਹ ਆਪ ਜੀ ਦੀ ਸਹਾਇਤਾ ਕਰਨਗੇ। ਮੈਂ ਵੀ ਆਖਰੀ ਸਮੇਂ ਉਨ੍ਹਾਂ ਦੇ ਦਰਸ਼ਨ ਕਰ ਲਵਾਗਾਂ। ਰਾਜਾ ਮੇਦਨੀ ਪ੍ਰਕਾਸ਼ ਨੇ ਰਿਸ਼ੀ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਨੂੰ ਬੇਨਤੀ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਆਪਣਾ ਵਜੀਰ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੈਸਾਖ ਦੇ ਮਹੀਨੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਸਵੀਕਾਰ ਕਰਦਿਆ ਹੋਇਆਂ ਪਰਿਵਾਰ ਸਮੇਤ 500 ਸਿੰਘਾਂ ਦਾ ਜੱਥਾ ਲੈ ਕੇ ਨਾਹਨ ਰਿਆਸਤ ਵਿਚ ਪਹੁੰਚੇ। ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਸੰਨ 1685 ਮੱਘਰ ਦੀ ਸੰਗਰਾਂਦ ਨੂੰ ਸ੍ਰੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਗਈ।


ਪਾਵ ਟਿਕਯੋ ਸਤਿਗੁਰ ਕੇ, ਅਨੰਦਪਰ ਤੇ ਆਏ॥
ਨਾਮ ਧਰਯੋ ਇਸ ਪਾਵਟਾ, ਸਬ ਦੇਸਨ ਪ੍ਰਗਟਾਇ॥

ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਜਿਵੇਂ (ਸ੍ਰੀ ਜਾਪੁ ਸਾਹਿਬ, ਅਕਾਲ ਉਸਤਤ,ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਦੇ ਬਹੁਤ ਸਾਰੇ ਹਿੱਸੇ) ਦੀ ਰਚਨਾ ਕੀਤੀ। ਜਿਹੜੀਆ ਕਲਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਲਿਖਣ ਲਈ ਵਰਤੀਆ ਸਨ, ਉਹ ਕਲਮਾਂ ਅੱਜ ਵੀ ਦਰਬਾਰ ਸ੍ਰੀ ਪਾਉਂਟਾ ਸਾਹਿਬ ਵਿਖੇ ਮੌਜੂਦ ਹਨ। ਪੁਰਾਤਨ ਸਾਹਿਤ ਦੇ ਅਨੁਵਾਦ ਤੇ ਹੋਰ ਗਿਆਨ ਭਰੀ ਲਿਖਤ ਨੂੰ ਸੌਖੀ ਭਾਸ਼ਾ ਵਿਚ ਬਦਲਣ ਦਾ ਕੰਮ ਵੀ ਲਿਖਾਰੀਆਂ ਤੋਂ ਕਰਵਾਇਆ। ਸ੍ਰੀ ਪਾਉਂਟਾ ਸਾਹਿਬ ਤੋ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬਨਾਰਸ ਸੰਸਕ੍ਰਿਤ ਦੀ ਉਚ ਵਿੱਦਿਆ ਹਾਸਲ ਕਰਨ ਲਈ ਭੇਜਿਆ, ਤਾਂ ਜੋ ਵਿੱਦਿਆ ਹਾਸਲ ਕਰਕੇ ਸਿੱਖਾਂ ਨੂੰ ਵਿੱਦਿਆ ਵਿਚ ਨਿਪੁੰਨ ਕਰਨ (ਜੋ ਹੁਣ ਨਿਰਮਲੇ ਸਿੰਘ ਹਨ)। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਵਿੱਖ ਵਿਚ ਹੋਣ ਵਾਲੇ ਸਾਰੇ ਕਾਰਜਾਂ ਦੀ ਵਿਉਂਤਬੰਦੀ ਜਿਵੇਂ ਕੇ ਖਾਲਸਾ ਪੰਥ ਦੀ ਸਾਜਨਾ ਆਦਿ ਕਾਰਜ ਵੀ ਇਸੇ ਅਸਥਾਨ ਤੇ ਕੀਤੇ। ਇਸ ਪਵਿੱਤਰ ਅਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸੁੰਦਰੀ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਇਸ ਲਈ ਇਸ ਅਸਥਾਨ ਨੂੰ ਜਨਮ ਅਸਥਾਨ ਬਾਬਾ ਅਜੀਤ ਸਿੰਘ ਜੀ ਵੀ ਕਿਹਾ ਜਾਂਦਾ ਹ।